ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਬੱਸੀ ਪਠਾਣਾਂ ਵਿੱਚ ਇੱਕ 12 ਸਾਲ ਦੀ ਨਾਬਾਲਕ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ, ਤੇ ਇਸ ਇਸ ਸਬੰਧੀ ਬਸੀ ਪਠਾਣਾਂ ਪੁਲੀਸ ਦੇ ਜਾਂਚ ਅਧਿਕਾਰੀ ਏ.ਐਸ.ਆਈ ਪੁਸ਼ਪਾ ਦੇਵੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਥਿਤ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।
ਬਸੀ ਪਠਾਣਾ ਪੁਲੀਸ ਕੋਲ ਪੀੜਤ ਲੜਕੀ ਦੀ ਮਾਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਹ ਅਤੇ ਉਸ ਦਾ ਪਤੀ ਮਜਦੂਰੀ ਕਰਦੇ ਹਨ l ਉਹ ਕੰਮ ਉੱਤੇ ਚੱਲੀ ਗਈ ਅਤੇ ਜਦੋਂ ਬਾਅਦ ਦੁਪਹਿਰ ਘਰ ਪਰਤੀ ਤਾਂ ਉਸ ਦੀ ਧੀ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਨਜਦੀਕ ਵਿਅਕਤੀ ਦੇ ਘਰ ਗਈ ਸੀ ਤੇ ਘਰ ਵਿੱਚ ਉਹ ਇਕੱਲੇ ਹੀ ਸਨ ।
ਮੌਕਾ ਦੇਖ ਦੇਖ ਕੇ ਇਹ ਵਿਅਕਤੀ ਲੜਕੀ ਨੂੰ ਚੁੱਕ ਕੇ ਆਪਣੇ ਬੈਡ ਰੂਮ ਵਿੱਚ ਲੈ ਗਿਆ ਜਿੱਥੇ ਉਸਨੇ ਉਸਦੇ ਨਾਲ ਕਥਿਤ ਤੌਰ ਤੇ ਬਲਾਤਕਾਰ ਕਰ ਦਿੱਤਾ। ਜਦੋਂ ਲੜਕੀ ਨੇ ਰੌਲਾ ਪਾਇਆ ਤਾਂ ਉਸ ਨੂੰ ਛੱਡ ਦਿੱਤਾ ਅਤੇ ਉਹ ਆਪਣੇ ਘਰ ਵਾਪਸ ਭੱਜਕੇ ਆਈ।
ਪੁਲਿਸ ਨੇ ਪੀੜਤ ਲੜਕੀ ਦੇ ਬਿਆਨ ਉੱਤੇ ਵੱਖਰੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਆਰੋਪੀ ਮਦਨ ਨੂੰ ਗਿਰਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ।