ਪਨਿਆੜ ਪੈਲੇਸ ਤੋਂ ਵਿਆਹ ਸਮਾਗਮ ਨੂੰ ਦੇਖ ਕੇ ਵਾਪਸ ਆਪਣੇ ਪਿੰਡ ਗੁੜਾ ਜਾ ਰਹੇ ਬਰਾਤੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਨਾਨੋਨੰਗਲ ਨਹਿਰ ਵਿੱਚ ਡਿੱਗ ਗਈ l ਜਿਸ ਕਾਰਨ ਕਈ ਬਰਾਤੀ ਜ਼ਖਮੀ ਹੋ ਗਏ ਦੀਨਾਨਗਰ ਪੁਲੀਸ ਅਤੇ ਨੇੜੇ-ਤੇੜੇ ਦੇ ਲੋਕਾਂ ਵੱਲੋਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦੀਨਾਨਗਰ ਵਿਖੇ ਦਾਖਲ ਕਰਵਾ ਦਿੱਤਾ ਗਿਆ l
ਇਹ ਖ਼ਬਰ ਵੀ ਪੜ੍ਹੋ: ਹਲਦੀ ਅਤੇ ਐਲੋਵੇਰਾ ਨੂੰ ਚਿਹਰੇ ‘ਤੇ ਲਗਾਓ, ਅਜਿਹੀ ਚਮਕ ਆਵੇਗੀ ਕਿ…
ਜਦਕਿ ਵੱਡਾ ਜਾਨੀ ਨੁਕਸਾਨ ਹੋਣ ਤੋਂ ਟਲ ਗਿਆ l ਪਰ ਕਈ ਲੋਕ ਇਸ ਵਿੱਚ ਗੰਭੀਰ ਜ਼ਖ਼ਮੀ ਹੋ ਗਏ .ਦੂਜੇ ਪਾਸੇ ਘਟਨਾ ਸਥਲ ਤੇ ਪਹੁੰਚੇ ਐਸਐਚਓ ਦੀਨਾਨਗਰ ਮੋਹਿਤ ਕੁਮਾਰ ਵਲੋਂ ਦੱਸਿਆ ਗਿਆ ਕਿ ਇਹ ਬੱਸ ਕਿਸੇ ਵਿਆਹ ਸਮਾਗਮ ਤੋਂ ਆਪਣੇ ਪਿੰਡ ਵੱਲ ਨੂੰ ਵਾਪਸ ਜਾ ਰਹੀ ਸੀ ਅਤੇ ਬੱਸ ਦਾ ਸੰਤੁਲਨ ਵਿਗੜਨ ਕਰਕੇ ਇਹ ਬੱਸ ਨਹਿਰ ਵਿੱਚ ਡਿੱਗ ਗਈ ਅਤੇ ਕਈ ਲੋਕ ਇਸ ਵਿਚ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਨੇੜੇ ਦੀਨਾਨਗਰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ l