ਸਾਡੇ ਆਲੇ ਫਿਲਮ ਦੇ ਟਾਇਟਲ ਟਰੈਕ ਦੇ ਰਲੀਜ਼ ਹੋਣ ਦੇ ਤਿੰਨ ਦਿਨ ਬਾਅਦ ਸਾਗਾ ਸਟੂਡੀਓ ਦੁਆਰਾ ਫ਼ਿਲਮ ਦਾ ਦੂਸਰਾ ਗਾਨਾ ‘ਯਾਰ ਵਿਛੱੜੇ’ ਰਿਲੀਜ਼ ਕੀਤਾ ਗਿਆ l ਇਸ ਗਾਣੇ ਨੂੰ ਅਮਰਿੰਦਰ ਗਿੱਲ ਨੇ ਆਪਣੀ ਸ਼ਾਨਦਾਰ ਆਵਾਜ਼ ਦਿੱਤੀ ਹੈ, ਜੋ ਇਸ ਗੀਤ ਨੂੰ ਸ਼ਾਨਦਾਰ ਬਣਾਉਂਦੀ ਹੈ| ਇਸ ਗਾਣੇ ਦੀ ਕੰਪੋਜੀਸ਼ਨ ਮੁਖਤਾਰ ਸਹੋਤਾ ਅਤੇ ਇਹ ਗਾਣਾ ਬਿੰਦਰਪਾਲ ਫਤਿਹ ਦੁਆਰਾ ਲਿਖਿਆ ਗਿਆ ਹੈ|
ਇਸ ਗਾਣੇ ਨੂੰ ਸੁਣਨ ਤੋਂ ਬਾਅਦ ਇਹ ਕਹਿਣਾ ਗਲਤ ਨਹੀਂ ਹੋਵੇਗਾ ਕੀ ਸਾਗਾ ਸਟੂਡੀਓ ਇਸ ਗਾਣੇ ਦੇ ਪਿੱਛੇ ਦਾ ਦਰਦ ਲੋਕਾਂ ਤੱਕ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਛੱਡ ਰਿਹਾ l
ਇਸ ਸੰਗੀਤ ਦੁਆਰਾ ਪਰਿਵਾਰ ਦੇ ਵਿੱਛੜ ਜਾਣ ਦੇ ਦਰਦ ਨੂੰ ਬਾਖੂਬੀ ਦੱਸਿਆ ਗਿਆ ਹੈ l ਦਿਲਾਂ ਦਾ ਟੁੱਟਣਾ ਰਿਸ਼ਤਿਆਂ ਦਾ ਅਲੱਗ ਹੋਣਾ ਅਤੇ ਇਸ ਦੇ ਪਿੱਛੇ ਦਾ ਦਰਦ ਇਸ ਸੰਗੀਤ ਦੁਆਰਾ ਦਰਸਾਇਆ ਗਿਆ ਹੈ| ਇਸ ਗਾਣੇ ਦਾ ਸੰਗੀਤ , ਬੋਲ ਅਤੇ ਅਮਰਿੰਦਰ ਗਿੱਲ ਦੀ ਸ਼ਾਨਦਾਰ ਆਵਾਜ਼ ਇਸ ਗੀਤ ਨੂੰ ਲਾਜਵਾਬ ਬਣਾਉਂਦੇ ਹਨ l
ਫਿਲਮ ਦੇ ਬਾਰੇ ਗੱਲ ਕਰੀਏ ਤੇ ਸਾਡੇ ਆਲੇ ਦਾ ਨਿਰਦੇਸ਼ਨ ਜਤਿੰਦਰ ਮੌਹਰ ਦੁਆਰਾ ਕੀਤਾ ਗਿਆ ਹੈ ਅਤੇ ਦੀਪ ਸਿੱਧੂ, ਮਹਾਬੀਰ ਭੁੱਲਰ, ਸੁਖਬੀਰ ਸੁੱਖ, ਗੁੱਗੂ ਗਿੱਲ ਅਤੇ ਅੰਮ੍ਰਿਤ ਔਲਖ ਵਰਗੇ ਸਿਤਾਰਿਆਂ ਨਾਲ ਸਜੀ ਇਹ ਫਿਲਮ 29 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗੀ l
ਸਾਡੇ ਆਲੇ ਫਿਲਮ ਨੇ ਇਕ ਟਰੈਂਡ ਬਣਾਇਆ ਹੈ #aaovekhiyesaadeaale. ਕੁਝ ਦਿਨ ਪਹਿਲੇ ਦੀਪ ਸਿੱਧੂ ਦੇ ਚੰਗੇ ਦੋਸਤ ਅਤੇ ਲਾਹੌਰ ਟਰੈਕ ਦੇ ਕੋ-ਸਟਾਰ ਦਿਲਰਾਜ ਗਰੇਵਾਲ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉੱਪਰ ਇਸ ਫਿਲਮ ਦੇ ਟ੍ਰੇਲਰ ਦੀ ਤਾਰੀਫ਼ ਕਰਦੇ ਦਿਖਾਈ ਦਿੱਤੇ, ਸੁਖਦੀਪ ਸੁੱਖ ਨੇ ਉਹਨਾਂ ਦੇ ਲਾਈਵ ਸੈਸ਼ਨ ਦਾ ਹਿੱਸਾ ਬਣਦੇ ਹੋਏ ਲੋਕਾਂ ਨੂੰ #aaovekhiyesaadeaale ਹੈਸ਼ਟੈਗ ਪਰਮੋਟ ਕਰਨ ਲਈ ਕਿਹਾ l