ਇੱਕ ਵਾਰ ਫਿਰ ਕਪੂਰਥਲਾ ‘ਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਿਲਆ ਹੈ।ਹਥਿਆਰਬੰਦ ਦੋ ਨੌਜਵਾਨਾਂ ਵੱਲੋਂ ਸ਼ਰਾਬ ਦੇ ਠੇਕੇਦਾਰ ‘ਤੇ ਹਮਲਾ ਕੀਤਾ ਹੈ ।ਇਹ ਪੂਰੀ ਘਟਨਾ ਉਥੇ ਲੱਗੇ ਸੀਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ।ਵੀਡਿਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਮਲਾ ਕਰਨ ਆਏ ਨੌਜਵਾਨਾਂ ਵੱਲੋਂ ਕਿਵੇਂ ਠੇਕੇਦਾਰ ਨੂੰ ਧਮਕਾਇਆ ਜਾ ਰਿਹਾ ਹੈ।
ਦਰਅਸਲ ਸ਼ਰਾਬ ਦਾ ਠੇਕੇਦਾਰ ਆਪਣੇ ਦਫ਼ਤਰ ਵਿੱਚ ਬੈਠਾ ਸੀ ਕਿ ਅਚਾਨਕ ਹਥਿਆਰਬੰਦ ਹਮਲਾਵਰ ਦਫ਼ਤਰ ਵਿੱਚ ਦਾਖਲ ਹੋਏ ਅਤੇ ਠੇਕੇਦਾਰ ਦੇ ਥਪੜ ਮਾਰਨੇ ਸ਼ੁਰੂ ਕਰ ਦਿੱਤੀ ।ਹਮਲਾ ਕਰਨ ਵਾਲਿਆਂ ਨੇ ਦਫ਼ਤਰ ਦੀ ਵੀ ਬੁਰੀ੍ਹ ਤਰਾਂ ਤੋੜਭੰਨ ਵੀ ਕੀਤੀ।
ਪੀੜਤ ਠੇੇਕੇਦਾਰ ਨਰੇਂਦਰ ਤੇਜਪਾਲ ਨੇ ਦੱਸਿਆ ਕਿ ਉਹ ਦੁਪਹਿਰ ਦੇ ਕਰੀਬ ਸਵੇ 2 ਵਜੇ ਆਪਣੇ ਦਫ਼ਤਰ ਵਿੱਚ ਬੈਠਾ ਸੀ ਕਿ ਅਚਾਨਕ ਦਫ਼ਤਰ ‘ਚ ਦੋ ਹਥਿਆਰਬੰਦ ਨੌਜਵਾਨ ਦਾਖਲ ਹੋਏ ਨੇl
ਜਿਹਨਾਂ ਨੇ ਉਸ ਤੋਂ ਪੈਸੇ ਮੰਗਣੇ ਸ਼ੁਰੂ ਕੀਤੇ ਅਤੇ ਧਮਕੀ ਦਿੱਤੀ ਕਿ ਜੇਕਰ ਪੈਸੇ ਨਾ ਦਿੱਤੇ ਅਤੇ ਉਸ ਨੂੰ ਉਸਦੇ ਪਰਿਵਾਰ ਨੂੰ ਵੱਢ ਦੇਣਗੇ। ਅਤੇ ਉਸਦੀ ਬੁਰੀ ਤਰ੍ਹਾ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਦਫ਼ਤਰ ਵਿੱਚ ਪਏ ਸਮਾਨ ਦੀ ਵੀ ਤੋੜਭੰਨ ਕੀਤੀ।ਪੀੜਤ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਉਸ ਨੇ ਇਸ ਪੂਰੀ ਘਟਨਾ ਬਾਰੇ ਥਾਣਾ ਸੁਭਾਨਪੁਰ ਨੂੰ ਸ਼ਿਕਾਇਤ ਦੇ ਦਿੱਤੀ ਹੈ।
ਉਧਰ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੈਸਿਆਂ ਦੇ ਲੈਣ ਦੇਣ ਕਰਕੇ ਇਹ ਪੂਰੀ ਘਟਨਾ ਵਾਪਰੀ ਹੈ ਹਮਲਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।