ਗੱਡੀ ਪਲਟ ਗਈ।ਰੋਪੜ ਥਰਮਲ ਪਲਾਂਟ ਤੋ ਕੋਲਾ ਉਤਾਰਨ ਤੋ ਬਾਅਦ ਅੰਬਾਲਾ ਵੱਲ ਰਵਾਨਾ ਹੋਈ ਇਹ ਮਾਲ ਗੱਡੀ ਰੇਲਵੇ ਸ਼ਟੇਸ਼ਨ ਤੋਂ ਕੁੱਝ ਹੀ ਦੂਰੀ ਤੇ ਗੁਰਦੁਆਰਾ ਭੱਠਾ ਸਾਹਿਬ ਨਜ਼ਦੀਕ ਰੇਲਵੇ ਲਾਈਨ ਤੇ ਸਾਂਡਾ ਦਾ ਝੁੰਡ ਆਉਣ ਕਾਰਨ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ।
ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋ ਤਾਂ ਬਚਾਓ ਰਿਹਾ ਪਰ ਇਸ ਮਾਲ ਗੱਡੀ ਤੋ ਕੁੱਝ ਹੀ ਸਮਾਂ ਪਹਿਲਾ ਸਵਾਰੀ ਗੱਡੀ ਜੋ ਕਿ ਦਿੱਲੀ ਦੇ ਲਈ ਰਵਾਨਾ ਹੋਈ ਸੀ ਉਹ ਗੱਡੀ ਸੁਰੱਖਿਅਤ ਲੰਘ ਗਈ ਜਿਸ ਤੋ ਬਾਅਦ ਰੇਲਵੇ ਲਾਈਨ ਤੇ ਸਾਂਢਾਂ ਦਾ ਝੁੰਡ ਆਉਣ ਕਾਰਨ ਇਹ ਮਾਲ ਗੱਡੀ ਪਲਟ ਗਈ।
ਰੇਲ ਗੱਡੀ ਦੇ ਡੱਬੇ ਇਕ ਦੂਜੇ ਦੇ ਉੱਪਰ ਚੜ ਗਏ ਤੇ ਗੱਡੀ ਦੀਆ ਲਗਭਗ 16 ਬੋਗੀਆਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਤੇ ਇਸ ਹਾਦਸੇ ਤੋ ਬਾਅਦ ਕੋਈ ਵੀ ਰੇਲ ਗੱਡੀ ਰੋਪੜ ਸ਼ਟੇਸ਼ਨ ਤੇ ਨਹੀਂ ਆ ਸਕੀ।ਜਾਣਕਾਰੀ ਦੇ ਅਨੁਸਾਰ ਇਸ ਰੇਲ ਗੱਡੀ ਦਾ ਇੰਜਣ ਕਰੀਬ ਦੋ ਕੁ ਕਿੱਲੋਮੀਟਰ ਦੂਰ ਖੜਾ ਹੈ ਤੇ ਇਸ ਹਾਦਸੇ ਤੋ ਬਾਅਦ ਰੇਲ ਆਵਾਜਾਈ ਠੱਪ ਹੋ ਗਈ ਹੈ ਤੇ ਇਸ ਮਾਰਗ ਤੇ ਆਉਣ ਜਾਣ ਵਾਲੀਆਂ ਚਾਰ ਪੇਸੇਂਜਰ ਤੇ ਮਾਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।