ਫਿਰੋਜ਼ਪੁੁਰ ਵਿੱਚ ਉਸ ਵੇਲੇ ਸਨਸਨੀ ਫੈਲ ਗਈ । ਜਦੋਂ ਪਿੰਡ ਸੂਬਾ ਜਦੀਦ ‘ਚ ਨਹਿਰ ਦੇ ਕਿਨਾਰੇ ਦਰੱਖਤ ਨਾਲ ਲਟਕਦੀ ਇੱਕ ਮੁੰਡੇ ਅਤੇ ਕੁੜੀ ਭੇਦਭਰੇ ਹਾਲਾਤ ‘ਚ ਲਾਸ਼ ਬਰਾਮਦ ਹੋਈ ਹੈ। ਮੁੰਡਾ ਅਤੇ ਕੁੜੀ ਵੱਲੋਂ ਆਤਮਹੱਤਿਆ ਕੀਤੀ ਗਈ ਜਾਂ ਫਿਰ ਇਹ ਕਤਲ ਹੈ । ਇਸ ਦੀ ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਗਈ ।
ਇਹ ਖ਼ਬਰ ਵੀ ਪੜ੍ਹੋ:ਸੀਐਮ ਮਾਨ ਅਤੇ ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਢੇਸੀ ਦੀ ਮੁਲਾਕਾਤ ਦਾ…
ਪਿੰਡ ਦੇ ਮੌਜੂਦਾ ਸਰਪੰਚ ਵਿਜੇ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਲੇ ਲੋਕਾਂ ਨੇ ਦੇਖਿਆ ਕਿ ਨਹਿਰ ਦੇ ਕੰਡੇ ਮੁੰਡੇ-ਕੁੜੀ ਲਾਸ਼ਾ ਲਟਕ ਰਹੀਆਂ ਹਨ।ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਬਾਰੇ ਇਲਾਕੇ ਦੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਭੇਜ ਦਿੱਤਾ। ਫਿਲਹਾਲ ਮਰਨ ਵਾਲੇ ਮੁੰਡਾ- ਕੁੜੀ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ ਇਹ ਕੌਣ ਨੇ ਅਤੇ ਇਹਨਾਂ ਦੇ ਮਰਨ ਦਾ ਕਾਰਨ ਕੀ ਹੈ।